ਪਲੇਲਿਸਟ ਫਾਰ ਲਾਈਫ ਇੱਕ ਸੰਗੀਤ ਅਤੇ ਦਿਮਾਗੀ ਤੌਰ ਤੇ ਕਮਜ਼ੋਰ ਲਈ ਚੈਰਿਟੀ ਹੈ। ਚੈਰਿਟੀ ਦੀ ਸਥਾਪਨਾ 2013 ਵਿੱਚ ਲੇਖਕ ਅਤੇ ਪ੍ਰਸਾਰਕ ਸੈਲੀ ਮੈਗਨੁਸਨ ਨੇ ਕੀਤੀ ਸੀ ਆਪਣੀ ਮਾਂ, ਮੈਮੀ ਦੀ ਮੌਤ ਤੋਂ ਬਾਅਦ, ਜੋ ਦਿਮਾਗੀ ਤੌਰ ਤੇ ਕਮਜ਼ੋਰ ਸੀ। ਸਾਡਾ ਨਜ਼ਰਿਆ ਬਹੁਤ ਸਧਾਰਨ ਹੈ: ਅਸੀਂ ਚਾਹੁੰਦੇ ਹਾਂ ਕਿ ਦਿਮਾਗੀ ਕਮਜ਼ੋਰੀ ਵਾਲੇ ਹਰੇਕ ਵਿਅਕਤੀ ਲਈ ਇਕ ਵਿਲੱਖਣ, ਨਿਜੀ ਪਲੇਲਿਸਟ ਹੋਵੇ ਅਤੇ ਹਰ ਕੋਈ ਜੋ ਉਨ੍ਹਾਂ ਨੂੰ ਪਿਆਰ ਜਾਂ ਉਨ੍ਹਾਂ ਦੀ ਦੇਖਭਾਲ ਕਰਦਾ ਹੈ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੀ ਵਰਤੋਂ ਕਿਵੇਂ ਕਰੀਏ।

ਨਿੱਜੀ ਪਲੇਲਿਸਟਾਂ ਦੇ ਲਾਭ
ਦੋ ਦਹਾਕਿਆਂ ਤੋਂ ਵੱਧ ਦੀ ਵਿਗਿਆਨਕ ਰਿਸਰਚ ਵਿਚ ਇਹ ਦਰਸਾਇਆ ਗਿਆ ਹੈ ਕਿ ਇੱਕ ਨਿੱਜੀ ਪਲੇਲਿਸਟ ਸੁਣਨ ਨਾਲ ਦਿਮਾਗੀ ਕਮਜ਼ੋਰੀ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਸਕਦਾ ਹੈ। ਦਰਅਸਲ, ਉਹ ਸੰਗੀਤ ਸੁਣਨਾ ਜੋ ਵਿਅਕਤੀਗਤ ਤੌਰ ‘ਤੇ ਅਰਥਪੂਰਨ ਹੁੰਦਾ ਹੈ ਦੇ ਬਹੁਤ ਸਾਰੇ ਮਨੋਵਿਗਿਆਨਕ ਲਾਭ ਹੁੰਦੇ ਹਨ, ਮਤਲਬ ਕੋਈ ਵੀ ਪਲੇਲਿਸਟ ਤੋਂ ਲਾਭ ਲੈ ਸਕਦਾ ਹੈ। ਨਿੱਜੀ ਪਲੇਲਿਸਟਸ ਕਰ ਸਕਦੇ ਹਨ:
- ਬੇਚੈਨੀ ਨੂੰ ਘਟਾਉਂਨਾ
- ਤੁਹਾਡੀ ਮਨੋਦਸ਼ਾ ਵਿਚ ਸੁਧਾਰ
- ਮੁਸ਼ਕਲ ਕੰਮਾਂ ਨੂੰ ਵਾਦੁ ਸੰਭਾਲਣਯੋਗ ਬਣਾਉਣਾ
- ਯਾਦਦਾਸ਼ਤ ਵਿਚ ਸੁਧਾਰ ਜੋ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਨਾਲ ਜੁੜਨ ਵਿੱਚ ਸਹਾਇਕ ਹੋ ਸਕਦੀ ਹੈ।
ਪਲੇਲਿਸਟ ਫਾਰ ਲਾਈਫ ਦੇ ਨਿੱਜੀ ਸੰਗੀਤ ਨਾਲ ਕਿਸੇ ਵੀ ਦਿਮਾਗੀ ਤੌਰ ਤੇ ਕਮਜ਼ੋਰ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਦੀ ਸਹਾਇਤਾ ਕਰਨ ਵਿਚ ਪ੍ਰਬਲ ਪਰਭਾਵ ਪੈਂਦਾ ਹੈ। ਭਾਵੇਂ ਉਹ ਪਹਿਲੇ ਡਾਂਸ ਦਾ ਸੰਗੀਤ ਹੋਵੇ, ਬਚਪਨ ਦੀ ਲੋਰੀਆਂ ਜਾਂ ਕਿਸੇ ਮਨਪਸੰਦ ਟੀਵੀ ਸ਼ੋਅ ਦੀ ਥੀਮ ਧੁਨ, ਸੰਗੀਤ ਵਿਚ ਉਹ ਸਮਰੱਥਾ ਹੈ ਜੋ ਪਿਛਲੇ ਸਮੇਂ ਵਿਚ ਵਾਪਸ ਲੈ ਜਾਕੇ ਸਾਨੂੰ ਆਪਣੇ ਅਤੀਤ ਦੀ ਯਾਦ ਕਰਵਾਂਦਾ ਹੈ, ਜਿਸ ਨਾਲ ਤੁਹਾਨੂੰ ਫਲੈਸ਼ਬੈਕ ਦਾ ਅਹਿਸਾਸ ਹੁੰਦਾ ਹੈ। ਆਪਣੇ ਗੀਤਾਂ ਅਤੇ ਯਾਦਾਂ ਨੂੰ ਸਾਂਝਾ ਕਰਕੇ ਦਿਮਾਗੀ ਤੌਰ ਤੇ ਕਮਜ਼ੋਰ ਨਾਲ ਰਹਿਣ ਵਾਲੇ ਲੋਕਾਂ ਨੂੰ ਪਰਿਵਾਰ, ਦੋਸਤਾਂ ਅਤੇ ਦੇਖਭਾਲ ਕਰਨ ਵਾਲਿਆਂ ਨਾਲ ਜੁੜਨ ਵਿੱਚ ਸਹਾਇਤਾ ਮਿਲ ਸਕਦੀ ਹੈ। [ਸ਼ੁਰੂਆਤੀ ਲੀਫ਼ਲੈੱਟ ਪ੍ਰਾਪਤ ਕਰਨ ਦਾ ਸਫ਼ਾ 6]
ਸ਼ੁਰੂ ਕਰੋ
ਸੰਗੀਤ ਹਰ ਜਗ੍ਹਾ ਹੈ ਅਤੇ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਤੁਹਾਡੀ ਨਿੱਜੀ ਪਲੇਲਿਸਟ ਉਨੀ ਹੀ ਵਿਲੱਖਣ ਹੈ ਜਿੰਨੇ ਤੁਸੀਂ ਹੋ, ਇਸ ਲਈ ਤੁਹਾਡੀ ਪਲੇਲਿਸਟ ਵਿੱਚ ਉਹ ਸੰਗੀਤ ਸ਼ਾਮਲ ਹੋਣਾ ਚਾਹੀਦਾ ਹੈ ਜੋ ਨਿੱਜੀ ਹੈ ਅਤੇ ਜੋ ਸ਼ੌਕੀ ਯਾਦਾਂ ਜਾਂ ਸਕਾਰਾਤਮਕ ਸੰਵੇਦਨਸ਼ੀਲ ਪ੍ਰਤੀਕ੍ਰਿਆਵਾਂ ਪੈਦਾ ਕਰਦਾ ਹੈ। ਇਸ ਵਿਚ ਉਹ ਧੁਨਾਂ ਸ਼ਾਮਲ ਹੋਣੀ ਚਾਹੀਦੀਆਂ ਹਨ ਜੋ ਤੁਹਾਨੂੰ ‘ਫਲੈਸ਼ਬੈਕ ਦਾ ਅਹਿਸਾਸ’ ਕਰਵਾਣ ਜਦੋਂ ਤੁਸੀਂ ਉਨ੍ਹਾਂ ਨੂੰ ਸੁਣੋਂ; ਉਹ ਤੁਹਾਨੂੰ ਵਾਪਸ, ਕਿਸੇ ਹੋਰ ਸਮੇਂ, ਵਿਅਕਤੀ ਜਾਂ ਜਗ੍ਹਾ ਤੇ ਲੈ ਜਾਣ। ਇਕੱਠੇ ਮਿਲ ਕੇ, ਇਹ ਸੰਗੀਤ ਤੁਹਾਡੀ ਜ਼ਿੰਦਗੀ ਦਾ ਸਾਉੰਡਟ੍ਰੈਕ ਪੈਦਾ ਕਰਦਾ ਹੈ।
ਸ਼ੁਰੂਆਤ ਕਰਨਾ ਉਨਾ ਹੀ ਅਸਾਨ ਹੈ ਜਿੰਨਾ ਸੰਗੀਤ ਸੁਣਨਾ ਜਾਂ ਗਾਉਣਾ। ਕੀ ਕੋਈ ਗੀਤ ਹਨ ਜੋ ਯਾਦਾਂ ਨੂੰ ਚੰਗਿਆੜੀ ਦੇ ਸਕਣ? ਉਨ੍ਹਾਂ ਨੂੰ ਲਿਖੋ ਤੁਸੀਂ ਪਹਿਲਾਂ ਤੋਂ ਹੀ ਇੱਕ ਨਿੱਜੀ ਪਲੇਲਿਸਟ ਬਣਾਉਣ ਦੀ ਰਾਹ ਤੇ ਹੋ!
ਇੱਕ ਨਿੱਜੀ ਪਲੇਲਿਸਟ ਬਣਾਉਣ ਲਈ, ਸਾਨੂੰ ਉਹ ਧੁਨਾਂ ਨੂੰ ਲੱਭਣ ਦੀ ਲੋੜ ਹੈ ਜੋ ਸਾਡੇ ਲਈ ਵਿਸ਼ੇਸ਼ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਇਕ ਥਾਂ ‘ਤੇ ਲਿਆਓ। ਤੁਹਾਡੀ ਨਿੱਜੀ ਪਲੇਲਿਸਟ ਛੋਟੀ ਜਾਂ ਲੰਬੀ ਹੋ ਸਕਦੀ ਹੈ। ਇਹ ਇੱਕ ਕਾਗਜ਼ ਤੇ ਲਿਖਿਆ ਜਾ ਸਕਦਾ ਹੈ। ਇਸਨੂੰ ਮਿਕਸ-ਟੇਪ ਤੇ ਰਿਕਾਰਡ ਕੀਤਾ ਜਾ ਸਕਦਾ ਹੈ ਜਾਂ Spotify ਜਾਂ iTunes ਵਰਗੇ ਪ੍ਰੋਗਰਾਮ ਨਾਲ ਕੰਪਿਯੂਟਰ ਤੇ ਬਣਾਇਆ ਜਾ ਸਕਦਾ ਹੈ।
ਕਿਰਪਾ ਕਰਕੇ ਸਾਡੇ ਮੁਫਤ ਵਸੀਲਆਂ ਤੋਂ ਕੋਈ ਇੱਕ ਡਾਉਨਲੋਡ ਕਰੋ ਜੋ ਪਲੇਲਿਸਟ ਯਾਤਰਾ ਦੇ ਹਰ ਪੜਾਅ ‘ਤੇ ਤੁਹਾਡੀ ਮਦਦ ਕਰੇਗਾ: ਧੁਨ ਲੱਭਣ ਤੋਂ ਲੈ ਕੇ ਸੰਗੀਤ ਨੂੰ ਅਸਰਦਾਰ ਤਰੀਕੇ ਨਾਲ ਵਰਤਣ ਅਤੇ ਪਲੇਲਿਸਟ ਨੂੰ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰਨ ਤੱਕ।
ਵਸੀਲੇ
ਲੀਫਲੈਟ PDF (ਇੰਟਰਐਕਟਿਵ ਡਿਜੀਟਲ ਵਰਜ਼ਨ) ਤੋਂ ਸ਼ੁਰੂ ਕਰੋ
ਨਿੱਜੀ ਪਲੇਲਿਸਟਾਂ ਦੇ ਲਾਭ ਅਤੇ ਸੰਗੀਤ ਨਾਲ ਕਿਵੇਂ ਜੂਡੋ ਬਾਰੇ ਜਾਣੋ
ਤੁਹਾਡੀ ਲਾਈਫ ਬੁਕਲੈਟ PDF ਦਾ ਸਾਉਂਡਟ੍ਰੈਕ (ਇੰਟਰਐਕਟਿਵ ਡਿਜੀਟਲ ਵਰਜ਼ਨ)
ਪਲੇਲਿਸਟ ਦੇ ਨਾਲ ਸ਼ੁਰੂਆਤ ਕਰਨ ਲਈ ਉੱਤਮ ਉਪਕਰਨ